ਸ਼ਮੀ ਅਜੋਕੇ ਸਮੇਂ ਦਾ ਨਿਵੇਕਲਾ ਸ਼ਾਇਰ ਹੈ, ਜੋ ਕਿ ਆਪਣੀ ਕਲਮ ਰਾਹੀਂ ਕੇਵਲ ਇਸ਼ਕੇ ਦੀਆਂ ਬਾਤਾਂ ਪਾਉਣ ਦੀ ਥਾਂ ਸਮਾਜਿਕ ਬੁਰਾਈਆਂ/ਸਮੱਸਿਆਵਾਂ ਨੂੰ ਆਪਣੀ ਹਿੱਕ ਦਾ ਵਾਲ ਬਣਾਈ ਫਿਰਦਾ ਹੈ । ਉਸਦੀ ਕਲਮ 'ਚ ਦੋ ਫਾੜ ਹੋਏ ਵਤਨ ਦਾ ਦਰਦ ਹੈ, ਮਨੁੱਖਤਾ ਦੀ ਪੀੜ ਹੈ, ਮਿੱਟੀ ਦਾ ਮੋਹ ਹੈ ।